ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਨਵੀਆਂ
ਪੁੱਜੀਆਂ ਪੁਸਤਕਾਂ

 

 

ਡੀਜ਼ੀਟਲ ਪੁਸਤਕਾਂ

ਨ੍ਹੇਰਾ:
ਪ੍ਰੀਤਮ ਸਿੰਘ ਧੰਜਲ

ਕਪਨ:
ਪ੍ਰੀਤਮ
ਸਿੰਘ ਧੰਜਲ

 

 

 

 

 

Sri Guru Granth Sahib
www.srigranth.org

 

Kalpana.it

ਗੁਲਾਮ ਕਲਮ

 

 

 

ਈ-ਮੇਲ: ਲਿਖਾਰੀ

 

 ਅਜੋਕਾ ਵਾਧਾ: Monday August 09, 2010

   ਮੁੱਖਪੰਨਾ

ਵਾਰਸ਼ਕ ਸਰਗਰਮੀਆਂ/ਸੂਚਨਾਵਾ/ਰਿਪੋਰਟ

likhari2001@yahoo.co.uk

 

ਪੰਜਾਬੀ ਲਿਖਾਰੀ ਫੋਰਮ(ਯੂ.ਕੇ.) ਵਲੋਂ ਫੌਰੈਸਟ ਗੇਟ ਵਿਖੇ ਸ਼ਾਨਦਾਰ ਕਵੀ ਦਰਬਾਰ
ਰੀਪੋਰਟ: ਤਰਸੇਮ ਸਿੰਘ ਭੋਗਲ


ਪੰਜਾਬੀ ਲਿਖਾਰੀ ਫੋਰਮ (ਯੂ.ਕੇ.) ਵਲੋਂ ਰਾਮਗੜ੍ਹੀਆ ਸਿੱਖ ਗੁਰਦੁਆਰਾ ਫੌਰੈਸਟ ਗੇਟ, ਲੰਡਨ ਈ:7 ਦੇ ਸੰਪੂਰਨ ਸਹਿਯੋਗ ਨਾਲ, 6 ਦਸੰਬਰ 2009 ਦਿਨ ਐਤਵਾਰ ਨੂੰ ਇੱਕ ਬਹੁਤ ਹੀ ਸ਼ਾਨਦਾਰ ਅਤੇ ਯਾਦਗਾਰੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਇਹ ਦੂਜਾ ਕਵੀ ਦਰਬਾਰ ਸੀ ਜਦ ਕਿ ਇਸ ਤੋਂ ਪਹਿਲਾਂ 1970 ਵਿੱਚ ਗੁਰਦੁਆਰਾ ਸਾਹਿਬ ਦੀ ਮੁੱਖ ਬਲਿਡਿੰਗ ਖਰੀਦਣ ਦੇ ਕੁਝ ਸਮਾਂ ਬਾਅਦ ਬਹੁਤ ਹੀ ਵੱਡੀ ਪੱਧਰ 'ਤੇ 'ਪਹਿਲਾ ਸਰਬ-ਬਰਤਾਨੀਆ ਪੰਜਾਬੀ ਕਵੀ ਦਰਬਾਰ' ਕੀਤਾ ਗਿਆ ਸੀ ਜਿਸ ਵਿੱਚ ਸਥਾਨਕ ਕਵੀਆਂ ਤੋਂ ਬਿਨਾਂ ਵੁਲਵਰਹੈਂਪਟਨ, ਕਾਵੈਂਟਰੀ, ਡਰਬੀ, ਸਾਊਥਾਲ ਆਦਿ ਸ਼ਹਿਰਾਂ ਤੋਂ ਵੀ ਪੰਜਾਬੀ ਕਵੀਆਂ ਨੇ ਭਾਗ ਲਿਆ ਸੀ।

ਪਰੋਗਰਾਮ ਦਾ ਆਰੰਭ ਸਾਢੇ ਤਿੰਨ ਬਜੇ ਬਾਅਦ ਦੁਪਹਿਰ 'ਵਾਹਿਗੁਰੂ ਦੇ ਜਾਪ', 'ਦੇਹੁ ਸ਼ਿਵਾ ਵਰ ਮੋਹਿ ਇਹੋ' ਦੇ ਸ਼ਬਦ ਅਤੇ ਗੁਰਦੁਆਰਾ ਸਾਹਿਬ ਦੇ ਬੋਰਡ ਆਫ਼ ਟਰਸਟੀਜ਼ ਦੇ ਚੇਅਰਮੈਨ ਸ: ਸਰੂਪ ਸਿੰਘ ਕਲਸੀ ਵਲੋਂ 'ਜੀਅ ਆਇਆਂ' ਆਖਦਿਆਂ ਹੋਇਆ। ਕਲਸੀ ਹੁਰਾਂ ਪੰਜਾਬੀ ਕਵੀ ਦਰਬਾਰਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਵੀ ਦਰਬਾਰ ਦੀ ਪਰੰਪਰਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਗੁਰੁ ਸਾਹਿਬ ਪੂਰਨਮਾਸ਼ੀ ਦੀ ਰਾਤ ਨੂੰ ਪੌਂਟਾ ਸਾਹਿਬ ਵਿਖੇ ਜਮੁਨਾ ਦੇ ਕੰਢੇ 'ਕਵੀ ਦਰਬਾਰ' ਕਰਵਾਇਆ ਕਰਦੇ ਸਨ।

ਸਾਬਕਾ ਮੇਅਰ ਅਤੇ ਪੰਜਾਬੀ ਲਿਖਾਰੀ ਫੋਰਮ ਦੇ ਜਨਰਲ ਸਕੱਤਰ ਸ: ਤਰਸੇਮ ਸਿੰਘ ਭੋਗਲ ਨੇ ਗੁਰਦੁਆਰਾ ਕਮੇਟੀ ਵਲੋਂ 'ਪੰਜਾਬੀ ਕਵੀ ਦਰਬਾਰ' ਲਈ 'ਪੰਜਾਬੀ ਲਿਖਾਰੀ ਫੋਰਮ' ਨੂੰ ਦਿੱਤੇ ਸਹਿਯੋਗ ਦਾ ਧੰਨਵਾਦ ਕਰਦਿਆਂ 'ਕਵੀ ਦਰਬਾਰ' ਦੀ ਕਾਰਵਾਈ ਸਬੰਧੀ ਸਟੇਜ ਸੰਭਾਲੀ। ਬੀਬੀ ਸੁਰਿੰਦਰ ਕੌਰ ਨੇ ਭਾਈ ਗੁਰਦਾਸ ਜੀ ਦਾ ਸ਼ਬਦ 'ਪੁੱਛਾਂ ਗੱਲ ਈਮਾਨ ਦੀ ਕਾਜੀ ਮੁੱਲਾਂ ਇਕੱਠੇ ਹੋਏ,' ਗਾਇਨ ਕੀਤਾ। ਡਾ: ਪ੍ਰੀਤਮ ਸਿੰਘ ਕੈਂਬੋ, ਚੇਅਰਮੈਨ, ਪੰਜਾਬੀ ਲਿਖਾਰੀ ਫੋਰਮ (ਯੂ.ਕੇ.) ਨੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਜੀਵਨ ਤੋਂ ਮਿਲਦੀ ਸਿੱਖਿਆ ਸਬੰਧੀ ਦੱਸਿਆ।

ਕਵੀ ਦਰਬਾਰ ਦੇ ਪਹਿਲੇ ਦੌਰ ਵਿੱਚ ਕ੍ਰਮਵਾਰ ਅਗ੍ਹਾਂ ਦਰਜ ਕਵੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ: ਬੀਬੀ ਸੁਰਿੰਦਰ ਕੌਰ, ਅਜੀਤ ਸਿੰਘ ਸੁੰਦਰ, ਸੋਹਣ ਸਿੰਘ ਗਿੱਲ, ਭੁਪਿੰਦਰ ਸਿੰਘ ਸਹੋਤਾ, ਪੰਜਾਬ ਮੇਲ ਮੈਗ਼ਜ਼ੀਨ ਦੇ ਸੰਪਾਦਕ ਗੁਰਦੀਪ ਸਿੰਘ ਸੰਧੂ, ਗੁਰਦੇਵ ਸਿੰਘ ਦੇਵ, ਗੁਰਦੇਵ ਸਿੰਘ ਮਣਕੂ, ਹਰਚਰਨ ਸਿੰਘ ਸੈਹੰਭੀ, ਮਹਿੰਦਰ ਸਿੰਘ ਸੈਂਹੰਭੀ, ਚਮਨ ਲਾਲ ਚਮਨ, ਨਿਰਮਲ ਸਿੰਘ ਪੈਨਹਾਲ, ਸੋਹਣ ਰਾਹੀ, ਧਰਮ ਪਾਲ ਸ਼ਰਮਾ ਅਤੇ ਡਾ: ਸਾਥੀ ਲੁਧਿਆਣਵੀ। ਸਮੇਂ ਦੀ ਘਾਟ ਕਾਰਨ ਦੂਜੇ ਦੌਰ ਵਿੱਚ ਕੇਵਲ ਬੀਬੀ ਸੁਰਿੰਦਰ ਕੌਰ, ਡਾ: ਸਾਥੀ ਲੁਧਿਆਣਵੀ, ਚਮਨ ਲਾਲ ਚਮਨ ਅਤੇ ਗੁਰਦੇਵ ਸਿੰਘ ਦੇਵ ਹੀ ਹਿੱਸਾ ਲੈ ਸਕੇ।


ਅਜੀਤ ਸਿੰਘ ਸੁੰਦਰ


ਸਾਥੀ ਲੁਧਿਆਣਵੀ


ਚਮਨ ਲਾਲ ਚਮਨ


ਗੁਰਦੀਪ ਸਿੰਘ ਸੰਧੂ

ਕਵਿਤਾਵਾਂ ਦਾ ਆਨੰਦ ਮਾਣ ਰਹੀਆਂ ਸੰਗਤਾਂ/ਸਰੋਤਿਆਂ ਤੋਂ ਖ਼ਿਮਾਂ ਮੰਗਦਿਆਂ ਸਟੇਜ ਸਕੱਤਰ ਤਰਸੇਮ ਸਿੰਘ ਭੋਗਲ ਨੇ ਕਵੀ ਦਰਬਾਰ ਦੀ ਸਮਾਪਤੀ ਸ਼ਾਮ ਦੇ ਲਗਪਗ ਸੱਤ ਬਜੇ ਕੀਤੀ। ਪੰਜਾਬੀ ਲਿਖਾਰੀ ਫੋਰਮ ਦੇ ਮੀਤ ਪ੍ਰਧਾਨ ਸ: ਹਰਚਰਨ ਸਿੰਘ ਸੈਂਹੰਭੀ ਨੇ ਆਈਆਂ ਸੰਗਤਾਂ ਅਤੇ ਕਵੀਆਂ ਦਾ ਧੰਨਵਾਦ ਅਦਾ ਕੀਤਾ।

(2 ਜਨਵਰੀ 2010)

 

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.