ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਨਵੀਆਂ
ਪੁੱਜੀਆਂ ਪੁਸਤਕਾਂ

 

 

ਡੀਜ਼ੀਟਲ ਪੁਸਤਕਾਂ

ਨ੍ਹੇਰਾ:
ਪ੍ਰੀਤਮ ਸਿੰਘ ਧੰਜਲ

ਕਪਨ:
ਪ੍ਰੀਤਮ
ਸਿੰਘ ਧੰਜਲ

 

 

 

 

 

Sri Guru Granth Sahib
www.srigranth.org

 

Kalpana.it

ਗੁਲਾਮ ਕਲਮ

 

 

 

ਈ-ਮੇਲ: ਲਿਖਾਰੀ

 

 ਅਜੋਕਾ ਵਾਧਾ: Monday August 09, 2010

   ਮੁੱਖਪੰਨਾ

ਕਵਿਤਾਵਾਂ/ਗ਼ਜ਼ਲਾਂ

 

ਨੇਰ੍ਹ, ਨਵਾਂ ਸਾਲ ਤੇ ਨਵਾਂ ਸੂਰਜ
-
ਕੰਵਰ ਇਮਤਿਆਜ਼
-


ਸ਼ਹਿਬਾਜ਼ ਸਪੁੱਤਰ ਸ੍ਰੀ ਕੰਵਰ ਇਮਤਿਆਜ਼ ਹੁਰਾਂ ਨੇ ਆਪਣੇ ਪਿਤਾ ਦੀ ਅੰਤਿਮ ਕਵਿਤਾ 'ਲਿਖਾਰੀ' ਲਈ ਭੇਜੀ ਹੈ। 'ਨੇਰ੍ਹ, ਨਵਾਂ ਸਾਲ ਤੇ ਨਵਾਂ ਸੂਰਜ' ਨਾਂ ਦੀ ਇਹ ਕਵਿਤਾ ਸ਼ਾਇਰ ਕੰਵਰ ਇਮਤਿਆਜ਼ ਨੇ ਇਸ ਸੰਸਾਰ ਦੀ ਯਾਤਰਾ ਸਮਾਪਤ ਕਰਨ ਤੋਂ ਕੁਝ ਸਮਾਂ ਪਹਿਲਾਂ ਲਿਖੀ ਸੀ। ਸਾਨੂੰ ਪੂਰਨ ਆਸ ਹੈ ਕਿ ਪਾਠਕ  ਪਸੰਦ ਕਰਨਗੇ।

'ਲਿਖਤੁਮ ਸ਼ਹਿਰ ਭੰਬੋਰ' ਪੁਸਤਕ ਦੇ ਲੇਖਕ  ਕੰਵਰ ਇਮਤਿਆਜ਼ ਨੂੰ ਯਾਦ ਕਰਦਿਆਂ ਕਵੀ ਸੁਰਿੰਦਰ ਸੋਹਲ ਨੇ ਬਹੁਤ ਹੀ ਪਿਆਰਾ ਅਤੇ ਦਿਲ-ਟੁੰਬਵਾਂ ਲੇਖ 'ਲਿਖਾਰੀ' ਲਈ ਲਿਖਿਆ ਸੀ। ਇਹ ਲੇਖ ਪੜ੍ਹਨ ਲਈ ਕਲਿੱਕ ਕਰੋ।-----ਲਿਖਾਰੀ

ਨੇਰ੍ਹ, ਨਵਾਂ ਸਾਲ ਤੇ ਨਵਾਂ ਸੂਰਜ---ਕੰਵਰ ਇਮਤਿਆਜ਼

ਹੇ ਅਰੁਣ!
ਆ ਸਾਵਿਤ੍ਰੀ ਦੇ ਆਗੋਸ਼ ਨੂੰ ਤਿਆਗੀਏ
ਬਾਹਰ ਧਰਤ 'ਤੇ ਉਠਦੇ
ਕਾਲੇ ਧੂੰਏਂ ਦੇ ਜੰਜਾਲ ਨੂੰ ਹਰੀਏ
ਕੰਵਲ ਦੀਆਂ ਕੋਮਲ ਪੱਤੀਆਂ
ਹੁਣ ਕਾਇਆ ਵਿੱਚ ਸੂਲਾਂ ਵਾਂਗ ਖੁੱਭ ਰਹੀਆਂ
ਇਹਨਾਂ ਨੂੰ ਅਲਵਿਦਾ ਆਖੀਏ
ਆਦਿਤੀ ਮਾਂ ਤੋਂ ਆਸ਼ੀਰਵਾਦ ਲਈਏ

ਹੇ ਅਰੁਣ!
ਸੁਰਖ ਘੋੜਿਆਂ ਦੀ ਆਲਸ
ਖਰਖਰੇ ਨਾਲ ਉਤਾਰੀਏ
ਇੰਦਰ, ਸੋਮ ਅਤੇ ਅਗਨ ਦੀ ਆਰਤੀ ਉਤਾਰੀਏ
ਮਾਤ ਲੋਕ ਨੂੰ ਰੰਗਾਂ ਨਾਲ ਸ਼ਿੰਗਾਰੀਏ
ਨੇਰ੍ਹ ਨੂੰ ਰਾਜ ਗੱਦੀ ਤੋਂ ਉਤਾਰੀਏ

ਹੇ ਅਰੁਣ!
ਆ ਭਾਸਵਤੀ ਨਗਰ ਦੇ ਨੇਰ੍ਹੇ ਕੁੰਭ ਵਿੱਚੋਂ
ਰੱਥ ਨੂੰ ਚਟਕਾਰਾ ਮਾਰ ਘੋੜਿਆਂ ਨੂੰ ਹਿੱਕ
ਬਾਹਰ ਮਾਂ ਧਰਤ ਦਾ ਰਿਦਾ ਸੜ ਰਿਹਾ
ਹਾ-ਹਾ-ਕਾਰ ਕਰ ਰਿਹਾ
ਹਰ ਪਲ ਹਰ ਛਿਣ ਮਨੁੱਖ ਮਰ ਰਿਹਾ
ਵਿਵਸ਼ਵਤੀ ਨਗਰ ਵਿੱਚ ਸੁੱਤੀ ਅਰਧੰਗਨੀ
ਮੇਰੀ ਪਤਨੀ ਸੰਜਨਾ
ਨੂੰ ਭਰੀ ਨਜ਼ਰ ਨਾਲ ਤੱਕੀਏ
ਆ ਮਾਤ ਲੋਕ ਵੱਲ ਚੱਲੀਏ
ਧਰਤ ਤੇ ਪਸਰੇ ਹਨ੍ਹੇਰ ਵਿੱਚ ਝਾਤੀ ਮਾਰੀਏ
ਚਾਨਣ ਦੀ ਮਾਣਮਤੀ ਜੂਨ ਸੁਆਰੀਏ

ਹੇ ਅਰੁਣ!
ਕਿਵੇਂ ਤਿਆਗ ਦੇਵਾਂ ਮੈਂ ਮਨੂਵੈਵਸਵਤ, ਯਮ ਅਤੇ ਪੁੱਤਰੀ ਯਮੀ ਦਾ ਮੋਹ
ਕਿਵੇਂ ਤਿਆਗ ਦੇਵਾਂ ਅਸ਼ਵਿਨੀ ਅਤੇ ਰੇਵੰਤ ਸੰਜਨਾ ਦੇ ਰਾਜ ਦੁਲਾਰ
ਇਸ ਤੋਂ ਪਹਿਲਾਂ ਕਿ
ਯਾਗਵਲਕ ਰਿਸ਼ੀ ਨੂੰ ਸ਼ੁਕਲ ਯੁਜਰਵੇਦ ਸੁਨਾਉਣ ਦੀ ਥਾਂ
ਕੋਈ ਨੇਰ੍ਹ ਦੀ ਸੰਥਾ ਪੜ੍ਹਾ ਦੇਵੇ
ਚੱਲ ਸਾਵਿਤ੍ਰੀ ਦੀ ਕੁੱਖੋਂ ਬਾਹਰ
ਭਾਸਵਤੀ ਨਗਰ ਨੂੰ ਤਿਆਗ
ਮਾਤ ਲੋਕ ਉਥਾਨ ਕਰੀਏ
ਹਿਣਕਦੇ ਘੋੜਿਆਂ ਨੂੰ ਕੰਡਿਆਲਾ ਦੇ ਤੇ ਰੱਥ ਜੋੜ
ਅੱਠੇ ਪਹਿਰ ਨੇਰ੍ਹ ਵਿੱਚ ਗਰਕ ਨਾ ਹੋ ਜਾਣ

ਹੇ ਅਰੁਣ!
ਮੈਂ ਤਾਂਬੇ ਰੰਗੇ ਕ੍ਰੋਧ ਨਾਲ ਭਰ ਗਿਆ ਹਾਂ
ਮੇਰੇ ਹੱਥਾਂ ਵਿੱਚ ਫੜੇ ਕੰਵਲਾਂ ਦੀਆਂ ਪੱਤੀਆਂ
ਸੜ ਕੇ ਝੜ ਰਹੀਆਂ
ਮੈਂ ਮਿਹਰ ਵਾਲਾ ਹੱਥ ਅਜੇ ਵੀ ਮਾਤ ਲੋਕੀਆਂ ਲਈ
ਖੁੱਲ੍ਹਾ ਰੱਖਣ ਦਾ ਇੱਛਾਵਾਨ
ਹੇ ਅਰੁਣ ਰੱਥਵਾਨ!!

ਰੱਥ ਦੇ ਚੀਕਦੇ ਪਹੀਏ
ਵਹਿਸ਼ਤ ਦੀ ਮਿੱਝ ਮੰਗਦੇ
ਹੋ ਰਹੇ ਨੇ ਉਤਾਵਲੇ
ਰੱਥ ਦੇ ਘੋੜੇ ਹਿਣਕਦੇ ਤੇ ਫੁੰਕਾਰਦੇ
ਮਾਤ ਲੋਕ ਵੰਨੀ ਝਾਤੀ ਮਾਰਦੇ

ਹੇ ਅਰੁਣ!
ਅਜੇ ਪਿਤਾ ਵਿਸ਼ਵਕਰਮਾ ਨੇ
ਹੱਕ ਲਈ ਤ੍ਰਿਸ਼ੂਲ
ਸੱਚ ਲਈ ਸੁਦਰਸ਼ਨ ਚੱਕਰ
ਅਤੇ ਅਧਿਕਾਰ ਲਈ ਇੱਕ ਨੇਜ਼ਾ ਹੋਰ ਬਨਾਉਣਾ ਹੈ
ਨਵਾਂ ਸਾਲ ਆ ਰਿਹੈ
ਛੇਤੀ ਕਰ
ਮੈਂ ਵੀ ਭਾਸਵਤੀ ਨਗਰ 'ਚੋਂ
ਹੁਣ ਬਾਹਰ ਆਉਣਾ ਹੈ

ਹੇ ਅਰੁਣ!
ਇਹ ਕੌਣ ਹੈ
ਜੋ ਕਦੇ ਇਸਲਾਮਾਬਾਦ ਵਿੱਚ
ਕਦੇ ਅਹਿਮਦਾਬਾਦ ਵਿੱਚ
ਕਦੇ ਕਸ਼ਮੀਰ ਵਿੱਚ
ਤੇ ਕਦੇ ਮੁੰਬਈ ਮਹਾਂਨਗਰ ਵਿੱਚ
ਅਗਨ ਵਰਸਾਉਂਦਾ ਹੈ
ਮਾਤਲੋਕ ਵਾਸੀਆਂ ਨੂੰ
ਕੰਬਾਉਂਦਾ ਹੈ
ਡਰਾਉਂਦਾ ਹੈ
ਇਸ ਨੂੰ ਮੈਂ ਆਪਣੀ ਅੱਖ ਨਾਲ ਵੇਖਣਾ ਹੈ
ਚੱਲ ਰੱਥ ਨੂੰ ਛੇੜ
ਸੁੱਤੇ ਰਹਿਣ ਦੇ ਯਮ ਤੇ ਯਮੀ
ਮੈਂ ਆਪਣੀ ਧੀ ਜਮਨਾ ਦੇ ਨੀਰ ਸੰਗ
ਠੰਡ ਦਾ ਛੱਟਾ ਵਰਤਾਉਣਾ ਹੈ

ਛੇਤੀ ਕਰ
ਮੈਂ ਭਾਸਵਤੀ ਨਗਰ 'ਚੋਂ
ਤੇ ਸਾਵਿਤ੍ਰੀ ਦੀ ਗੋਦ 'ਚੋਂ
ਹੁਣੇ ਹੀ ਬਾਹਰ ਆਉਣਾ ਹੈ।
ਹੇ ਅਰੁਣ!
ਹੇ ਅਰੁਣ!

*****
-ਕੰਵਰ ਇਮਤਿਆਜ਼
ਪਿੰਡ ਤੇ ਡਾਕਘਰ : ਸਿੱਧਵਾਂ ਦੋਨਾ
ਜ਼ਿਲ੍ਹਾ : ਕਪੂਰਥਲਾ
ਫ਼ੋਨ : 9417132365
email : ikanwar@yahoo.com
 

(10 ਜਨਵਰੀ 2010)

ਕੰਵਰ ਇਮਤਿਆਜ਼ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.