ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਨਵੀਆਂ
ਪੁੱਜੀਆਂ ਪੁਸਤਕਾਂ

 

 

ਡੀਜ਼ੀਟਲ ਪੁਸਤਕਾਂ

ਨ੍ਹੇਰਾ:
ਪ੍ਰੀਤਮ ਸਿੰਘ ਧੰਜਲ

ਕਪਨ:
ਪ੍ਰੀਤਮ
ਸਿੰਘ ਧੰਜਲ

 

 

 

 

 

Sri Guru Granth Sahib
www.srigranth.org

 

Kalpana.it

ਗੁਲਾਮ ਕਲਮ

 

 

 

ਈ-ਮੇਲ: ਲਿਖਾਰੀ

 

 ਅਜੋਕਾ ਵਾਧਾ: Monday August 09, 2010

   ਮੁੱਖਪੰਨਾ

                  ਲੇਖ/ਜਾਣਕਾਰੀ/ਆਲਾ-ਦੁਆਲਾ/ਵਿਚਾਰ

likhari2001@yahoo.co.uk


     ਦਲਜੀਤ ਸਿੰਘ

ਨਵੇਂ ਇਲਾਨੇ ਸੱਤ ਅਜੂਬਿਆਂ ਵਿੱਚੋਂ:
ਮੁਕਤੀਦਾਤਾ ਜੀਸਸ ਕ੍ਰਾਈਸਟ (ਬੁੱਤ)-36
Christ the Redeemer (Statue)

-ਦਲਜੀਤ ਸਿੰਘ, ਐਡਮੰਟਿਨ


ਰੀਓ ਡੀ ਜਨੇਰੋ ਸ਼ਹਿਰ ਵੱਲ ਮੂੰਹ ਕੀਤੇ ਹੋਏ ਮੁਕਤੀਦਾਤਾ ਜੀਸਸ ਕ੍ਰਾਈਸਟ ਦਾ ਬੁੱਤ ਕਾਰਕੋਵੇਡੋ ਪਹਾੜ ਦੀ ਟੀਸੀ ਉੱਤੇ
(ਜਨੇਰੋ/ਹਨੇਰੋ - ਸਪੇਨੀ ਬੋਲੀ ਵਿੱਚ 'ਜੇ' ਦਾ ਉਚਾਰਨ 'ਐਚ' ਹੈ)


ਮੁਕਤੀਦਾਤਾ ਜੀਸਸ ਕ੍ਰਾਈਸਟ (38 ਮੀਟਰ ਉੱਚਾ ਬੁੱਤ) Christ the Redeemer (Statue)

ਕ੍ਰਾਈਸਟ ਦ ਰੀਡੀਮਰ (ਮੁਕਤੀਦਾਤਾ ਜੀਸਸ ਕ੍ਰਾਈਸਟ) ਦਾ ਬੁੱਤ ਰੀਓ ਡੀ ਜਨੇਰੋ (ਬ੍ਰਾਜ਼ੀਲ) ਵਿੱਚ ਲੱਗਾ ਹੋਇਆ ਹੈ। ਰੀਓ ਡੀ ਜਨੇਰੋ ਸ਼ਹਿਰ ਇੱਕ ਜਨਵਰੀ 1565 ਵਿੱਚ ਵਸਾਇਆ ਗਿਆ ਸੀ। ਅਬਾਦੀ ਦੇ ਲਿਹਾਜ਼ ਨਾਲ ਰੀਓ ਡੀ ਜਨੇਰੋ ਬ੍ਰਾਜ਼ੀਲ ਦਾ ਦੂਜੇ ਨੰਬਰ ਦਾ ਵੱਡਾ ਸ਼ਹਿਰ ਹੈ। ਇਹ ਸ਼ਹਿਰ ਕਰੀਬ ਦੋ ਸਦੀਆਂ ਤੋਂ ਬ੍ਰਾਜ਼ੀਲ ਦੀ ਰਾਜਧਾਨੀ ਰਿਹਾ। ਬ੍ਰਾਜ਼ੀਲ ਸੰਨ 1763 ਤੋਂ 1822 ਤੱਕ ਪੁਰਤਗਾਲੀਆਂ ਦੇ ਰਾਜ ਦੀ ਬਸਤੀ ਰਿਹਾ। ਉਸ ਵੇਲੇ ਵੀ ਇਹ ਸ਼ਹਿਰ ਬ੍ਰਾਜ਼ੀਲ ਦੀ ਰਾਜਧਾਨੀ ਸੀ। ਉਸ ਮਗਰੋਂ 1822 ਤੋਂ 1960 ਤੱਕ ਅਜ਼ਾਦ ਹਕੂਮਤ ਦੇ ਤੌਰ ਉੱਤੇ ਅਜ਼ਾਦ ਕੌਮ ਦੀ ਰਾਜਧਾਨੀ ਰਿਹਾ। ਇਸ ਉਪਰੰਤ ਬ੍ਰੈਸਿਲੀਆ ਬ੍ਰਾਜ਼ੀਲ ਦੀ ਰਾਜਧਾਨੀ ਬਣ ਗਿਆ।
ਰੀਓ ਡੀ ਜਨੇਰੋ ਹੋਰਨਾਂ ਗੱਲਾਂ ਤੋਂ ਇਲਾਵਾ ਕ੍ਰਾਈਸਟ ਦੇ ਕੱਦਾਵਰ ਬੁੱਤ ਕਾਰਨ ਮਸ਼ਹੂਰ ਹੈ। ਇਸ ਬੁੱਤ ਦਾ ਨਾਂ 'ਕ੍ਰਾਈਸਟ ਦ ਰੀਡੀਮਰ' ਹੈ।
ਗੈਸਪਰ ਡੀ ਲੈਮੋਸ ਪੁਰਤਗਾਲ ਦਾ ਇੱਕ ਖੋਜੀ ਸੀ। ਉਹ ਪੀਡਰੋ ਐਲਵਾਰੇਸ ਕੈਬਰਾਲ ਜਹਾਜ਼ੀ ਬੇੜੇ ਦਾ ਕਪਤਾਨ ਸੀ। ਉਸ ਨੇ ਆਪਣੀ ਮੁਹਿੰਮ ਵਿੱਚ ਬ੍ਰਾਜ਼ੀਲ ਦੀ ਬਨਬਾਰਾ ਬੇ (ਖਾੜੀ) ਦੀ ਖੋਜ ਪਹਿਲੀ ਜਨਵਰੀ ਸੰਨ 1502 ਵਿੱਚ ਕੀਤੀ। ਉਸ ਕਪਤਾਨ ਨੇ ਇਸ ਥਾਂ ਦਾ ਨਾਂ ਰੀਓ ਡੀ ਜਨੇਰੋ ਰੱਖਿਆ ਜਿਸ ਦੇ ਅਰਥ ਸਨ 'ਜਨਵਰੀ ਦਰਿਆ'। ਅਸਲ ਵਿੱਚ ਉਹ ਕਪਤਾਨ ਭੁਲੇਖਾ ਖਾ ਗਿਆ। ਉਸ ਨੇ ਖਾੜੀ ਦੇ ਮੂੰਹ ਨੂੰ ਦਰਿਆ ਦਾ ਮੂੰਹ ਸਮਝ ਲਿਆ ਸੀ।
ਦੁਨੀਆ ਦੇ ਖੋਜੀ ਸੋਨਾ, ਚਾਂਦੀ ਅਤੇ ਹੀਰਿਆਂ ਦੀ ਭਾਲ ਕਰਦੇ ਸਨ। ਪੁਰਤਗਾਲੀਆਂ ਨੇ ਬ੍ਰਾਜ਼ੀਲ ਨੂੰ ਆਪਣੀ ਬਸਤੀ ਬਣਾਇਆ। ਉਹਨਾਂ ਦਾ ਵਿਚਾਰ ਸੀ ਕਿ ਇਸ ਦੇਸ ਦੇ ਸੰਘਣੇ ਜੰਗਲ ਵਿੱਚ ਕਿਤੇ ਐਲਡੋਰੈਡੋ ਸ਼ਹਿਰ ਹੈ ਜਿਹੜਾ ਸਾਰੇ ਦਾ ਸਾਰਾ ਸੋਨੇ ਦਾ ਬਣਿਆ ਹੋਇਆ ਹੈ। ਇਸ ਸ਼ਹਿਰ ਦੀ ਇਹ ਵੀ ਇੱਕ ਮਿਥ ਸੀ ਕਿ ਇਸ ਸ਼ਹਿਰ ਦੀ ਰੱਖਿਆ ਜੰਗਜੂ ਔਰਤਾਂ ਕਰ ਰਹੀਆਂ ਹਨ।
ਬ੍ਰਾਜ਼ੀਲ ਦੀ ਖੋਜ ਤੋਂ ਪਹਿਲਾਂ ਬ੍ਰਾਜ਼ੀਲ ਵਿੱਚ ਆਦਿਵਾਸੀ ਰਹਿੰਦੇ ਸਨ। ਆਦਿਵਾਸੀਆਂ ਦੇ ਕਬੀਲੇ ਅੱਧਪਚੱਧ ਟੱਪਰੀ ਵਾਸ ਸਨ। ਕਬੀਲਿਆਂ ਦੀਆਂ ਆਪਸੀ ਲੜਾਈਆਂ ਸਨ। ਲੋਕ ਆਦਮਖ਼ੋਰ ਸਨ। ਬ੍ਰਾਜ਼ੀਲ ਦੇ ਆਦਿਵਾਸੀ ਹਾਲੇ ਵੀ 'ਐਮੇਜ਼ਨ ਰੇਨਫਾਰੈਸਟ' ਦੇ ਧੁਰ ਅੰਦਰ ਰਹਿ ਰਹੇ ਹਨ ਅਤੇ ਉਹਨਾਂ ਦਾ ਜੀਵਨ-ਢੰਗ ਮੁਢਲਾ ਹੀ ਹੈ।
ਐਮੇਜ਼ਨ ਰੇਨਫਾਰੈਸਟ ਦੁਨੀਆਂ ਦਾ ਸਭ ਨਾਲੋਂ ਵੱਡਾ ਗਰਮ-ਖੰਡੀ ਜੰਗਲ ਹੈ। ਇਹ ਦੱਖਣੀ ਅਮਰੀਕਾ ਦੇ ਉੱਤਰ ਵਿੱਚ ਸਥਿਤ ਹੈ ਜਿਹੜਾ ਬ੍ਰਾਜ਼ੀਲ, ਬੁਲੀਵੀਆ, ਈਕੁਆਡੋਰ, ਪੀਰੂ, ਕੁਲੰਬੀਆ, ਵੈਂਜ਼ਉਏਲਾ, ਸੂਰੀਨਾਮ ਅਤੇ ਫ਼ਰੈਂਚ ਗੀਆਨਾ ਭਾਵ ਨੌਂ ਦੇਸਾਂ ਵਿੱਚ ਫੈਲਿਆ ਹੋਇਆ ਹੈ।
ਪਹਿਲਾਂ-ਪਹਿਲ ਬਸਤੀਵਾਦੀ ਲੋਕਾਂ ਨੇ ਇਸ ਦੇਸ ਦਾ ਨਾਂ ਟੇਰਾ ਡੀ ਸਾਂਟਾ ਕਰੂਜ਼ ਰੱਖਿਆ ਸੀ। ਬਾਅਦ ਵਿੱਚ ਇਹ ਨਾਂ ਬਦਲ ਕੇ ਬ੍ਰਾਜ਼ੀਲ ਬਣ ਗਿਆ। ਇਸ ਦੇਸ ਵਿੱਚ ਬ੍ਰਾਜ਼ੀਲਵੁੱਡ ਨਾਂ ਦੇ ਦਰਖ਼ਤ ਸਨ। ਇਹਨਾਂ ਦਰਖ਼ਤਾਂ ਤੋਂ ਲਾਲ ਰੰਗਣ ਰੰਗਿਆ ਜਾਂਦਾ ਸੀ। ਏਸੇ ਨਾਂ ਤੋਂ ਬ੍ਰਾਜ਼ੀਲ ਨਾਂ ਪਿਆ।
ਸੰਨ 1808 ਵਿੱਚ ਪੁਰਤਗਾਲ ਦਾ ਸ਼ਾਹੀ ਘਰਾਨਾ ਅਤੇ ਇਹਨਾਂ ਨਾਲ ਜੁੜੇ ਹੋਏ ਲਿਜ਼ਬਨ ਦੇ ਸ੍ਰੇਸ਼ਠ ਲੋਕ ਨਪੋਲੀਅਨ ਦੇ ਹਮਲੇ ਦੇ ਡਰ ਤੋਂ ਭਜ ਕੇ ਰੀਓ ਡੀ ਜਨੇਰੋ ਆ ਵੜੇ ਸਨ। ਇਸ ਤਰ੍ਹਾਂ ਇਹ ਸ਼ਹਿਰ ਯੂਰਪ ਤੋਂ ਬਾਹਰ ਯੂਰਪ ਦੀ ਰਾਜਧਾਨੀ ਬਣ ਗਿਆ ਸੀ।
ਸੰਨ 1822 ਵਿੱਚ ਪ੍ਰਿੰਸ ਪੀਡਰੋ ਨੇ ਬ੍ਰਾਜ਼ੀਲ ਦੀ ਅਜ਼ਾਦੀ ਦਾ ਇਲਾਨ ਕਰ ਦਿੱਤਾ। ਉਸ ਨੇ ਰੀਓ ਡੀ ਜਨੇਰੋ ਨੂੰ ਆਪਣੀ ਰਾਜਧਾਨੀ ਬਣਾਈ ਰੱਖਿਆ। ਸੰਨ 1889 ਵਿੱਚ ਫ਼ੌਜ ਨੇ ਰਾਜ ਪਲਟਾ ਕਰ ਦਿੱਤਾ ਅਤੇ ਬ੍ਰਾਜ਼ੀਲ ਨੂੰ ਬਾਦਸ਼ਾਹੀ ਰਾਜ ਤੋਂ ਮੁਕਤ ਕਰ ਦਿੱਤਾ। ਬ੍ਰਾਜ਼ੀਲ ਨੂੰ ਇੱਕ ਰਿਪਬਲਿਕ ਬਣਾ ਦਿੱਤਾ ਗਿਆ। ਫਿਰ ਵੀ ਰੀਓ ਡੀ ਜਨੇਰੋ ਰਾਜਧਾਨੀ ਦੇ ਤੌਰ ਉੱਤੇ ਕਾਇਮ ਰਿਹਾ।
ਇਸ ਦੇਸ ਨੇ ਆਪਣੇ ਇਤਿਹਾਸ ਦੇ ਲੰਮੇ ਅਰਸੇ ਦੌਰਾਨ ਬਹੁਤ ਸਾਰੇ ਰਾਜ ਪਲਟੇ ਹੰਢਾਏ ਹਨ। ਹੁਣ ਏਥੇ ਲੋਕ-ਤੰਤਰ ਰਾਜ ਚੱਲ ਰਿਹਾ ਹੈ।
16ਵੀਂ ਸਦੀ ਤੋਂ ਬ੍ਰਾਜ਼ੀਲ ਦਾ ਕੇਂਦਰੀ ਮਜ਼੍ਹਬ ਕ੍ਰਿਸਚੀਅਨ ਰਿਹਾ ਹੈ ਅਤੇ ਲੋਕ ਰੋਮਨ ਕੈਥੋਲਿਕ ਧਰਮ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਹਨ। ਦੁਨੀਆਂ ਦੇ 74% ਕੈਥੋਲਿਕਸ ਬ੍ਰਾਜ਼ੀਲ ਵਿੱਚ ਹਨ।
ਕ੍ਰਿਸਚੈਨਿਟੀ ਕ੍ਰਾਈਸਟ ਸ਼ਬਦ ਤੋਂ ਬਣਿਆ ਹੈ। ਇਹ ਧਰਮ ਇੱਕ-ਈਸ਼ਵਰਵਾਦੀ ਹੈ। ਇਹ ਮਜ਼੍ਹਬ ਜੀਸਸ ਆਫ਼ ਨਜ਼ਰਥ (ਅਸਰਾਈਲ ਵਿੱਚ ਜੀਸਸ ਦਾ ਜੱਦੀ ਘਰ) ਦੀ ਜ਼ਿੰਦਗੀ ਅਤੇ ਉਸ ਦੀਆਂ ਸਿਖਿਆਵਾਂ ਉੱਤੇ ਅਧਾਰਤ ਹੈ। ਕ੍ਰਿਸਚੀਅਨ ਧਰਮ ਜੀਸਸ ਨੂੰ ਕ੍ਰਾਈਸਟ, ਮਸੀਹਾ, ਰੱਬ ਦਾ ਪੁਤ੍ਰ, ਮੁਕਤੀਦਾਤਾ, ਮਨੁੱਖਤਾ ਨੂੰ ਰੱਬ ਦਾ ਪ੍ਰਕਾਸ਼/ਜ਼ਹੂਰ ਮੰਨ ਕੇ ਜੀਸਸ ਵਿੱਚ ਪੱਕੀ ਨਿਸ਼ਚਾ ਰੱਖਦਾ ਹੈ।
ਕ੍ਰਿਸਚੀਅਨ ਇਸ ਗੱਲ 'ਤੇ ਸ਼ਰਧਾ ਰੱਖਦੇ ਹਨ ਕਿ ਜੀਸਸ ਨੇ ਉਹਨਾਂ ਲੋਕਾਂ ਲਈ ਸੁਰਗਾਂ ਦੇ ਦਰਵਾਜ਼ੇ ਖੋਲ੍ਹਣ ਲਈ ਦੁੱਖ ਝੱਲੇ, ਉਹ ਸੂਲੀ 'ਤੇ ਚੜ੍ਹ ਕੇ ਮਰਿਆ ਅਤੇ ਮੁਰਦਿਆਂ ਵਿੱਚੋਂ ਪੁਨਰ ਜੀਵਤ ਹੋਇਆ, ਜਿਹੜੇ ਲੋਕ ਜੀਸਸ ਨੂੰ ਮੰਨਦੇ ਹਨ ਅਤੇ ਉਸ ਉੱਤੇ ਵਿਸ਼ਵਾਸ ਰੱਖਦੇ ਹਨ। ਉਹਨਾਂ ਲੋਕਾਂ ਦਾ ਵਿਚਾਰ ਹੈ ਕਿ ਉਹਨਾਂ ਦੇ ਗੁਨਾਹ ਮਾਫ ਕਰ ਦਿੱਤੇ ਜਾਣਗੇ। ਕ੍ਰਿਸਚੀਅਨਾਂ ਦਾ ਇਹ ਵੀ ਭਰੋਸਾ ਹੈ ਕਿ ਜੀਸਸ ਦਾ ਸਰੀਰ ਸੁਰਗਾਂ ਨੂੰ ਚਲਿਆ ਗਿਆ ਜਿੱਥੇ ਉਹ ਆਪਣੇ ਪਿਤਾ, ਰੱਬ ਨਾਲ ਰਹਿ ਰਿਹਾ ਹੈ ਅਤੇ ਬਾਦਸ਼ਾਹੀ ਚਲਾ ਰਿਹਾ ਹੈ। ਜੀਸਸ ਨੂੰ ਪਵਿੱਤਰ ਜੀਵਨ ਦਾ ਨਮੂਨਾ ਸਝਿਆ ਜਾਂਦਾ ਹੈ। ਜੀਸਸ ਕ੍ਰਾਈਸਟ ਦੇ ਪੈਗ਼ਾਮ ਨੂੰ ਗਾਸਪਲ (ਬਾਈਬਲ, ਇਸਾਈਆਂ ਦਾ ਧਰਮ ਗ੍ਰੰਥ) ਕਿਹਾ ਜਾਂਦਾ ਹੈ।
'ਕ੍ਰਾਈਸਟ ਦ ਰੀਡੀਮਰ' ਦਾ 38 ਮੀਟਰ ਉੱਚਾ ਕੱਦਾਵਰ ਬੁੱਤ ਰੀਓ ਡੀ ਜਨੇਰੋ ਵਿੱਚ ਲੱਗਾ ਹੋਇਆ ਹੈ। ਇਹ ਬੁੱਤ ਕਾਰਕੋਵੇਡੋ ਪਹਾੜ ਦੀ 2330 ਫ਼ੁੱਟ ਉੱਚੀ ਟੀਸੀ ਉੱਤੇ ਟਿਜੂਕਾ ਫ਼ਾਰਐਸਟ ਨੈਸ਼ਨਲ ਪਾਰਕ ਵਿੱਚ ਸਥਾਪਿਤ ਹੈ। ਇਸ ਉਚਾਈ ਤੋਂ ਇਸ ਬੁੱਤ ਦਾ ਮੂੰਹ ਰੀਓ ਡੀ ਜਨੇਰੋ ਸ਼ਹਿਰ ਵੱਲ ਕੀਤਾ ਹੋਇਆ ਹੈ।
ਪਹਿਲਾਂ ਇਸ ਬੁੱਤ ਨੂੰ ਲਾਉਣ ਦੀ ਤਜਵੀਜ਼ 1850ਵਿਆਂ ਦੇ ਮੱਧ ਵਿੱਚ ਉਭਰੀ ਸੀ ਪਰ ਬ੍ਰਾਜ਼ੀਲ ਸੰਨ 1889 ਵਿੱਚ ਰਿਪਬਲਿਕ ਬਣ ਗਿਆ ਅਤੇ ਰਾਜ ਨੂੰ ਚਰਚ ਨਾਲੋਂ ਅੱਡ ਕਰ ਦਿੱਤਾ ਗਿਆ। ਇਸ ਕਾਰਨ ਇਹ ਤਜਵੀਜ਼ ਵਿੱਚ ਹੀ ਰਹਿ ਗਈ। ਸੰਨ 1921 ਵਿੱਚ ਬੁੱਤ ਬਣਾਉਣ ਦਾ ਵਿਚਾਰ ਫਿਰ ਸਾਮ੍ਹਣੇ ਆਇਆ। ਇਸ ਵਾਰ ਇਸ ਵਿਚਾਰ ਦੀ ਅਗਵਾਈ ਰੀਓ ਡੀ ਜਨੇਰੋ ਦੇ ਆਰਚਡੀਓਸੀਸ ਨੇ ਕੀਤੀ। ਉਸ ਨੇ ਫ਼ੰਡ ਇਕੱਠਾ ਕਰਨ ਦਾ ਬੰਦੋਬਸਤ ਵੀ ਕੀਤਾ। ਬਹੁਤਾ ਫ਼ੰਡ ਬ੍ਰਾਜ਼ੀਲੀਅਨ ਕਥੋਲਿਕ ਭਾਈਚਾਰੇ ਨੇ ਦਿੱਤਾ।
ਪਹਿਲਾਂ ਬੁੱਤ ਦੇ ਡਿਜ਼ਾਈਨ ਦੀ ਤਜਵੀਜ਼ ਸੀ: ਇੱਕ ਕਰਾਸ ਅਤੇ ਕ੍ਰਾਈਸਟ ਦੇ ਬੁੱਤ ਨੇ ਗਲੋਬ ਫੜਿਆ ਹੋਵੇ। ਬੁੱਤ ਦੀ ਚੌਂਕੀ ਵਿਸ਼ਵ ਦਾ ਚਿੰਨ੍ਹ ਹੋਵੇ। ਆਖ਼ਰ ਖਿਲਰੇ ਹੋਏ ਬਾਹਾਂ ਵਾਲੇ ਬੁੱਤ ਦਾ ਫ਼ੈਸਲਾ ਹੋਇਆ।
ਉਸ ਸਮੇਂ ਬੁੱਤਾਂ ਦੇ ਡਿਜ਼ਾਈਨ 'ਆਰਟ ਡੀਕੋ ਸਟਾਈਲ' (ਸਜਾਵਟ ਅਤੇ ਭਵਨ ਨਿਰਮਾਣਕਾਰੀ 1925 ૶ 1940 ਦਾ ਡਿਜ਼ਾਈਨ), ਜਿਹੜਾ ਬਹੁਤ ਪ੍ਰਚਲਿਤ ਸੀ, ਨੂੰ ਚੁਣਿਆ ਗਿਆ। ਇਸ ਸਮਾਰਕ ਦਾ ਬੁੱਤ ਫ਼ਰਾਂਸੀਸੀ ਮੂਰਤੀਕਾਰ ਪਾਲ ਲੈਂਡੋਵਸਕੀ ਨੇ ਤਿਆਰ ਕੀਤਾ। ਇੰਜਨੀਅਰ ਹੀਟਰ ਡਾ ਸਿਲਵਾ ਕੋਸਟਾ ਨੇ ਇਸ ਪ੍ਰਾਜੈਕਟ ਦੀ ਨਿਗਰਾਨੀ ਕੀਤੀ। ਇੰਜਨੀਅਰਾਂ ਅਤੇ ਤਕਨੀਕੀ ਮਾਹਰਾਂ ਨੇ ਬੁੱਤ ਨੂੰ ਰੇਨਫੋਰਸਡ (ਸਹਾਰਾ ਦੇਣ ਵਾਲੀ) ਕਨਕਰੀਟ ਅਤੇ ਉਸ ਦੀ ਬਾਹਰਲੀ ਤਹਿ ਸੋਪਸਟੋਨ (ਘੀਆ ਪੱਥਰ) ਦੀ ਵਰਤੋਂ ਕਰ ਕੇ ਬੁੱਤ ਬਣਾਉਣ ਦਾ ਫ਼ੈਸਲਾ ਕੀਤਾ। ਸੋਪਸਟੋਨ ਭੈੜੇ ਤੋਂ ਭੈੜੇ ਮੌਸਮ ਦਾ ਮੁਕਾਬਾਲਾ ਕਰ ਸਕਦਾ ਹੈ। ਇਹ ਪੱਥਰ ਸਵੀਡਨ ਦੇਸ ਦੇ ਮੈਲਮੋ ਵਿੱਚ ਲਿਮਹਾਮਨ ਤੋਂ ਮੰਗਵਾਇਆ ਗਿਆ।
ਇਸ ਬੁੱਤ ਦਾ ਉਦਘਾਟਨ 12 ਅਕਤੂਬਰ 1931 ਨੂੰ ਕੀਤਾ ਗਿਆ। ਅਕਤੂਬਰ 2006 ਨੂੰ ਬੁੱਤ ਦੀ 75ਵੀਂ ਵਰ੍ਹੇਗੰਢ ਮਨਾਈ ਗਈ। ਉਸ ਦਿਨ ਰੀਓ ਡੀ ਜਨੇਰੋ ਦੇ ਆਰਚਬਿਸ਼ਪ ਕਾਰਡੀਨਲ ਈਯੂਸੇਬੀਓ ਆਸਕਰ ਸਕਈਡ ਨੇ ਓਥੇ ਇੱਕ ਰੋਮਨ ਗਿਰਜਾ-ਘਰ ਦੀ ਪਵਿੱਤਰ-ਸਥਾਪਨਾ ਘੋਸ਼ਿਤ ਕੀਤੀ ਤਾਂਕਿ ਕੈਥੋਲਿਕ ਲੋਕ ਵਿਆਹ-ਸ਼ਾਦੀ ਦੀ ਰਸਮ ਅਤੇ ਬਪਤਿਸਮਾ ਰੀਤ ਅਦਾ ਕਰ ਸਕਣ। ਇਸ ਗਿਰਜੇ-ਘਰ ਵਿੱਚ 150 ਲੋਕ ਆ ਸਕਦੇ ਹਨ।
ਕ੍ਰਾਈਸਟ ਦ ਰੀਡੀਮਰ ਬੁੱਤ ਨੂੰ ਹੋਰ ਵੀ ਮਾਣ ਮਿਲਿਆ ਜਦੋਂ ਇਸ ਨੂੰ ਸੱਤ ਜੁਲਾਈ 2007 ਨੂੰ ਨਵੇਂ ਸੱਤ ਅਜੂਬਿਆਂ ਵਿੱਚ ਗਿਣਿਆ ਗਿਆ।
10 ਫ਼ਰਵਰੀ 2007 ਨੂੰ ਇੱਕ ਸਖ਼ਤ ਝੱਖੜ ਵਿੱਚ ਇਸ ਉੱਤੇ ਅਸਮਾਨੀ ਬਿਜਲੀ ਡਿੱਗੀ ਪਰ ਕੋਈ ਖ਼ਾਸ ਨੁਕਸਾਨ ਨਹੀਂ ਹੋਇਆ।
ਬੁੱਤ ਦੀ ਚੌਂਕੀ ਤੱਕ ਉਪੜਨ ਲਈ 220 ਪੈੜਾਂ ਚੜ੍ਹਨੀਆਂ ਪੈਂਦੀਆਂ ਹਨ। ਸੰਨ 2002 ਤੋਂ ਐਸਕੇਲੇਟਰ ਚਾਲੂ ਹੋ ਗਿਆ ਹੈ। ਹੁਣ ਬਜ਼ੁਰਗਾਂ ਅਤੇ ਕਮਜ਼ੋਰ ਲੋਕਾਂ ਨੂੰ ਵੀ ਉੱਪਰ ਚੜ੍ਹਨ ਦੀ ਕੋਈ ਤਕਲੀਫ਼ ਨਹੀਂ ਹੈ। ਈਸਟਰ ਅਤੇ ਕ੍ਰਿਸਮਸ ਦਿਨਾਂ ਵਿੱਚ ਬਹੁਤ ਭੀੜ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਕ੍ਰਾਈਸਟ ਦ ਰੀਡੀਮਰ ਬੁੱਤ ਨੂੰ ਦੇਖਣ ਅਤੇ ਅਨੰਦ ਲੈਣ ਦਾ ਸਭ ਨਾਲੋਂ ਵਧੀਆ ਸਮਾਂ ਤੀਜਾ ਪਹਿਰ ਅਤੇ ਆਥਣ ਵੇਲਾ ਹੁੰਦਾ ਹੈ ਜਦੋਂ ਡੁਬਦੇ ਸੂਰਜ ਦੇ ਨਜ਼ਾਰੇ ਦੀ ਸ਼ਾਨ ਮਨ ਲੁਭਾਉਂਦੀ ਹੈ।

*******

ਦਲਜੀਤ ਸਿੰਘ, ਐਡਮਿੰਟਨ
ਫੋਨ: (780) 989 - 2977
 

*******

(20 ਜਨਵਰੀ 2010 ਯੂਨੀਕੋਡ)

ਦਲਜੀਤ ਸਿੰਘ (ਐਡਮਿੰਟਨ, ਕੈਨੇਡਾ) ਦੀਆਂ ਸਾਰਿਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

ਲਿਖਾਰੀ
Likhari

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.