ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

ਮੱਖ ਪੰਨਾ

         ਕਵਿਤਾਵਾਂ/ਗ਼ਜ਼ਲਾਂ/ਗੀਤ

ਲਿਖਾਰੀ

14 ਮਾਰਚ ਨੂੰ ਮਾਂ ਦਿਵਸ 'ਤੇ ਵਿਸ਼ੇਸ਼:
ਮਾਂ
(ਡਾਕਟਰ ਸਾਥੀ ਲੁਧਿਆਣਵੀ)


ਦੁਨੀਆਂ ਦੀ ਰਚਨਹਾਰੀ ਮਾਂ ਹੈ।
ਰੱਬ ਨੇ ਅੰਬਰੋਂ ਉਤਾਰੀ ਮਾਂ ਹੈ।

=ਰੱਬ ਹਰ ਥਾਂ ਨਹੀਂ ਸੀ ਹੋ ਸਕਦਾ,
ਰੱਬ ਨੇ ਦਿੱਤੀ ਉਧਾਰੀ ਮਾਂ ਹੈ।

=ਰੱਬ ਇਕ ਸਰਬੋਤਮ ਸ਼ੈਅ ਹੈ,
ਦੂਜੀ ਸ਼ੈਅ ਪਿਆਰੀ ਮਾਂ ਹੈ।

=ਅਗ਼ਰ ਹਾਰ ਜਾਵੇ ਔਲਾਦ ਕਦੇ,
ਤਾਂ ਮਾਂ ਸਮਝੇ ਕਿ ਹਾਰੀ ਮਾਂ ਹੈ।

=ਲਾਡ ਬਹੁਤਾ, ਗੁੱਸਾ ਕਦੇ ਕਦੇ,
ਐਹੋ ਜਿਹੀ ਮਿੱਠੀ ਖ਼ਾਰੀ ਮਾਂ ਹੈ।

=ਜਿੱਥੇ ਫ਼ੁੱਲ ਹੀ ਹੁੰਦੇ ਨੇ,ਕੰਡੇ ਨਹੀਂ,
ਅਜਿਹੇ ਫ਼ੁੱਲਾਂ ਦੀ ਕਿਆਰੀ ਮਾਂ ਹੈ।

=ਮਾਂ ਕਦੇ ਵੀ ਮਾੜੀ ਨਹੀਂ ਹੁੰਦੀ,
ਪਿਆਰੀ, ਸਾਰੀ ਦੀ ਸਾਰੀ ਮਾਂ ਹੈ।

=ਹੱਸ ਕੇ ਦੁੱਖ ਸਹਿ ਲੈਂਦੀ ਹੈ ਜੋ,
ਫ਼ੁੱਲਾਂ ਭਰੀ ਉਹ ਪਟਾਰੀ ਮਾਂ ਹੈ।

=ਮਾਂ ਤਾਂ ਮਾਂ ਹੀ ਰਹੇਗੀ ਹਰ ਤਰ੍ਹਾਂ,
ਗ਼ੋਰੀ ਕਾਲ਼ੀ ਪਤਲੀ ਭਾਰੀ ਮਾਂ ਹੈ।

=ਉਮਰ ਦਾ ਤਕਾਜ਼ਾ ਨਹੀਂ ਹੁੰਦਾ,
ਹਰ ਸਮੇਂ ਹਰ ਉਮਰੇ ਪਿਆਰੀ ਮਾਂ ਹੈ।

=ਧਰਮ ਸ਼ਾਸਤਰਾਂ 'ਚ ਲਿਖ਼ਿਐ ''ਸਾਥੀ'',
''ਪਾਓਂ ਛੂਨੇ ਕੇ ਯੋਗ਼ ਤੁਮ੍ਹਾਰੀ ਮਾਂ ਹੈ।''
***

ਸਾਥੀ ਲੁਧਿਆਣਵੀ ਦੀਆਂ ਲਿਖਾਰੀ ਵਿੱਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਂ ਲਈ ਕਲਿੱਕ ਕਰੋ

e-mail:
ਲਿਖਾਰੀ

Likhari

Copyright -- Likhari: Panjabi Likhari Forum-2001-2010