|
'ਲਿਖਾਰੀ'
ਵਿਚ ਪ੍ਰਕਾਸਿ਼ਤ ਹੋਣ ਵਾਲੀਆਂ
ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ
'ਲਿਖਾਰੀ'
ਦਾ ਸਹਿਮਤ ਹੋਣਾ ਜ਼ਰੂਰੀ
ਨਹੀਂ।
ਹਰ ਲਿਖਤ ਵਿਚ ਪ੍ਰਗਟਾਏ
ਵਿਚਾਰਾਂ ਦਾ ਜ਼ਿੰਮੇਵਾਰ 'ਰਚਨਾ'
ਦਾ ਕਰਤਾ ਹੋਵੇਗਾ। |
|
ਤੁਹਾਡੇ
ਪੱਤਰ/ਹੁੰਗਾਰੇ-ਨਿਹੋਰੇ/ਪਠਨ-ਪਾਠਨ/ਟਿੱਪਣੀਆਂ |
|
Daljit Singh
and Waryam Singh Sandhu's articles are well written----Dr. Kambo |
Dear Dr. Rai jee,
S.S.Akal. I remained out of touch with 'Likhari' because I was very
busy in compiling Abhinandan Granth of Prof. Pritam Singh Jee which
has been published now under the title of:
'Prof. Pritam Singh, Jeewan,
Shakhsiat te Rachna.'
From now on I
will keep in touch with 'Likhari' and try to send something. I have
read today two articles published in Likhari: (1)
'Darwin da Vikaswaad and (2)
'Canadian Punjabi Sahit-Pehli Alochna Pustak by Waryam Singh Sandhu.
Both these articles are well written. The first one is a research
paper for which Daljit Singh Edminton deserves appreciation for his
deep study on the topic. The second one is
a critical article written by Waryam Singh
Sandhu . 'Canadian Punjabi Sahit'
is a critical analysis book written by Sukhinder. I am glad
that it is a big book and the writer has covered lot of writers. The
article written on the book is by Waryam
Singh Sandhu which throws a very good
light on the various aspects of the book. He whole-heartedly
praises the writer for this valuable and historic work. On the other
hand, he also
points out the shortcomings as well.
I hope you will give due place to my comments
in 'Likhari so that the message goes
to both of the writers and other interested readers.
Yours Sincerely
P.S.Kambo
00 44 (0) 20 8597 3764
e-mail:
pskambo@btinternet.com
11 August 2010
|
|
|
ਅਮਰਜੀਤ
ਕੌਰ ਪੰਨੂੰ ਦੀ “ਲੰਗੜੇ ਕਤੂਰੇ” --- ਲਾਜਵਾਬ ਸਾਰਥਿਕ ਕਹਾਣੀ---ਪੂਰੀ
ਦੁਨੀਆਂ “ਲਿਖਾਰੀ” ਵੱਲੋਂ ਛਾਪੀਆਂ ਜਾ ਰਹੀਆਂ ਉੱਚ ਪੱਧਰ ਦੀਆਂ ਰਚਨਾਵਾਂ ਲਈ ਰਿਣੀ ਰਹੇਗੀ---ਅਰਸ਼ਦ
ਮਹਿਮੂਦ ਨੰਦਨ, ਮਸੂਰੀ |
|
|
ਅਤਿ ਸਤਿਕਾਰ ਯੋਗ ਰਾਏ
ਸਾਹਿਬ,
ਡੈਨੀ ਜਿਹੇ ਪਾਤਰ ਨਾਲ ਘਟਦੀਆਂ
ਭੈੜੀਆਂ ਸੱਚਾਈਆਂ ਨਾਲ ਨੱਕੋ-ਨੱਕ ਭਰੀ ਅਮਰਜੀਤ ਕੌਰ ਪੰਨੂੰ ਦੀ ਕਹਾਣੀ “ਲੰਗੜੇ
ਕਤੂਰੇ” ਪੜ੍ਹੀ। ਕਹਾਣੀ ਪੜ੍ਹਦਿਆਂ- ਪੜ੍ਹਦਿਆਂ ਚਿਰਾਂ ਤੋਂ ਮੇਰੇ ਜ਼ਹਿਨ ਵਿੱਚ
ਸੁਲਘਦਾ ਇਹ ਸਵਾਲ ਬੇਇੰਤਹਾ ਮਘਣ ਲੱਗਿਆ ਸੀ ਕਿ, ਕੀ ਬੇਹੱਦ ਭੈੜੀਆਂ ਸੱਚਾਈਆਂ ਨੂੰ
ਬੜੇ ਕਲਾਮਈ ਢੰਗ ਨਾਲ ਸਿਰਜ ਦੇਣਾ ਹੀ ਸਾਹਿਤ ਹੈ? ਇਸ ਕਹਾਣੀ ਦੇ ਅੰਤ ਨੇ ਚਿਰਾਂ
ਤੋਂ ਮੇਰੇ ਜ਼ਹਿਨ ਵਿੱਚ ਸੁਲਘਦੇ ਇਸ ਸਵਾਲ ਦਾ ਬੜਾ ਸਰਲ ਅਤੇ ਪ੍ਰਭਾਵਸ਼ਾਲੀ ਜਵਾਬ ਦੇ
ਕੇ ਮੇਰੇ ਮਨ ਦੀ ਸੁਲਘਦੀ ਪੀੜ ਨੂੰ ਅਥਾਹ ਸ਼ਾਂਤੀ ਬਖਸ਼ੀ ਹੈ।
ਮਨੁੱਖ ਜਾਤੀ ਦੇ ਸਾਰੇ ਦੁੱਖਾਂ-ਦਰਦਾਂ ਅਤੇ ਸਮੱਸਿਆਵਾਂ
ਬਾਰੇ ਲੇਖਿਕਾ ਦੁਆਰਾ ਸੁਝਾਇਆ ਗਿਆ ਕੇਵਲ ਇੱਕੋ ਸਰਲ ਉਪਾਅ ਇਹ ਹੈ ਕਿ ਬੰਦਾ ਆਪਣੇ
ਹੀ ਕਿਸੇ ਚੰਗੇ ਸੰਗੀ-ਸਾਥੀ ਨਾਲ ਮਿਲ ਕੇ ਆਪਣੇ-ਆਪ ਹੀ ਆਪਣੇ ਸਾਰੇ ਦੁੱਖਾਂ-ਦਰਦਾਂ
ਅਤੇ ਸਮੱਸਿਆਵਾਂ ਨੂੰ ਖ਼ੁਦ ਹੱਲ ਕਰਨ ਵਾਲਾ ਬਣ ਸਕਦਾ ਹੈ। ਇਸ ਲਾਜਵਾਬ ਸਾਰਥਿਕ
ਕਹਾਣੀ ਨੂੰ ਛਾਪਣ ਲਈ ਮੈਂ ਲਿਖਾਰੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।
“ਲੰਗੜੇ ਕਤੂਰੇ” ਕਹਾਣੀ ਨੇ ਦੂਜਿਆਂ ਵੱਲੋਂ ਮਿਲੇ ਦੁੱਖਾਂ-ਦਰਦਾਂ ਤੇ ਸਮੱਸਿਆਵਾਂ
ਅਤੇ ਦੂਜਿਆਂ ਦੇ ਦੁੱਖਾਂ-ਦਰਦਾਂ ਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਪੂਰੀ ਦੁਨੀਆਂ
ਨੂੰ ਇੱਕ ਰਾਮਬਾਣ ਇਲਾਜ ਦਿੱਤਾ ਹੈ। ਮੇਰੀ ਇੱਕ ਹੋਰ ਹਸਰਤ ਹੈ ਕਿ ਕਾਸ਼! ਉਪਰੋਕਤ
ਕਹਾਣੀ ਵਿਚਲੇ ਫਾਦਰ ਵਿਲੀਅਮ ਜਿਹੇ ਵਿਚਲਿਤ ਪੁਰਖਾਂ ਨੂੰ ਆਪਣੇ ਅੰਦਰ ਉਪਜਦੇ
ਵਿਕਾਰਾਂ ਨੂੰ ਸਿਰਿਉਂ ਹੀ ਮੁਕਾਉਣ ਅਤੇ ਆਪਣੇ-ਆਪ ਨੂੰ ਉੱਤਮ ਪੁਰਖ ਬਣਾਉਣ ਲਈ ਕੋਈ
ਸਰਲ ਜਿਹਾ ਉਪਾਅ ਲੱਭ ਜਾਵੇ ---
ਪੂਰੀ ਦੁਨੀਆਂ “ਲਿਖਾਰੀ” ਵੱਲੋਂ ਛਾਪੀਆਂ ਜਾ ਰਹੀਆਂ ਉੱਚ ਪੱਧਰ ਦੀਆਂ ਰਚਨਾਵਾਂ ਲਈ
ਰਿਣੀ ਰਹੇਗੀ ---
ਕਲਮਕਾਰਾਂ ਦੀ ਕਲਮ ਦੀ ਤਾਕਤ
ਵਿੱਚ ਵਾਧੇ ਲਈ ਦੁਆਵਾਂ ਸਹਿਤ,
ਅਰਸ਼ਦ ਮਹਿਮੂਦ ਨੰਦਨ
ਫੈਕਲਟੀ ਆਫ ਲੈਂਗੁਏਜਿਜ,
ਲਾਲ ਬਹਾਦੁਰ ਸ਼ਾਸ਼ਤਰੀ ਰਾਸ਼ਟਰੀ ਪ੍ਰਸ਼ਾਸ਼ਨ ਅਕਾਦਮੀ,
ਮਸੂਰੀ-248179
ਉੱਤਰਾਖੰਡ (ਭਾਰਤ)
|
|
|
ਮਾਂ ਦਿਵਸ ਦੇ ਨਾਲ ਨਾਲ ਮਹਾਨ ਫਿਲਾਸਫਰ
ਕਾਰਲ ਮਾਰਕਸ ਕਿਉਂ ਨਹੀਂ ਯਾਦ ਰਹਿੰਦਾ---(ਡਾ:) ਕਰਮਜੀਤ ਸਿੰਘ |
ਪਿਆਰੇ ਰਾਇ ਜੀ,
ਸਾਥੀ ਲੁਧਿਆਣਵੀ, ਸ਼ਿਵਚਰਨ ਕੁੱਸਾ ਅਤੇ ਉਨ੍ਹਾਂ
ਵਰਗੇ ਹੋਰ ਵਿਦਵਾਨਾਂ ਨੂੰ 14 ਮਾਰਚ
ਮਾਂ ਦਿਵਸ ਤਾਂ ਯਾਦ ਰਹਿ ਜਾਂਦਾ ਹੈ ਜੋ
ਇਕ ਉਪਚਾਰਿਕਤਾ ਤੋਂ ਵਧ ਕੁਝ ਨਹੀਂ ਪਰ ਉਨ੍ਹਾਂ ਨੂੰ ਇਹ ਯਾਦ
ਨਹੀਂ ਰਹਿੰਦਾ ਕਿ ਇਸੇ ਦਿਨ ਇਕ ਮਹਾਨ ਫਿਲਾਸਫਰ ਕਾਰਲ ਮਾਰਕਸ ਦਾ ਮੌਤ ਦਾ ਦਿਨ ਵੀ
ਹੈ, ਜਦ ਕਿ ਉਸਦੀ ਕਬਰ ਇੰਗਲੈਂਡ
ਵਿਚ ਹੀ ਹੈ ਤੇ ਜਿਸਨੇ ਅਜੇ ਵੀ ਦੁਨੀਆਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਿਤ
ਕੀਤਾ ਹੋਇਆ ਹੈ। ਕੀ ਉਸ ਨਾਲ਼ ਇੰਨੀ ਹੀ ਅਲਰਜੀ ਹੈ ਕਿ ਉਸਦਾ ਨਾਂ ਵੀ ਨਹੀਂ ਲਿਆ ਜਾ
ਸਕਦਾ?
ਕਰਮਜੀਤ ਸਿੰਘ (ਡਾ:)
(ਕੁਰਕਸ਼ੇਤਰ)
|
|
ਸਮਾਜ ਨੂੰ ਜਿਆਦਾ ਖ਼ਤਰਾ ਗਾਇਕਾਂ ਤੋਂ
ਨਹੀਂ ਸਗੋਂ ਵਿਹਲੇ, ਨਿਕੰਮੇ, ਕੰਮਚੋਰ,ਅਖੌਤੀ---------ਦੀਪ
ਨਿਰਮੋਹੀ |
ਸਤਿ ਸ੍ਰੀ ਅਕਾਲ
ਜੀ
ਸਵਰਨ ਸਿੰਘ ਟਹਿਣਾ ਦੀ ਲੇਖਣੀ ਤਾਂ ਮੈਨੂੰ ਪਹਿਲਾਂ ਹੀ ਬੜੀ ਪਸੰਦ ਹੈ।
ਇਹ ਲੇਖ ਵੀ ਨਿਰਪੱਖ ਲਿਖਿਆ ਹੋਣ ਕਰਕੇ ਚੰਗਾ ਹੈ।
ਪਰ ਮੈਂ ਟਹਿਣਾ ਸਾਹਿਬ
ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਬਾਬਿਆਂ ਨੇ ਪੰਜਾਬੀ ਗਾਇਕਾਂ ਨਾਲੋਂ ਸਮਾਜ ਦਾ
ਘੱਟ ਨੁਕਸਾਨ ਕੀਤਾ ਹੈ।
ਸਗੋਂ ਇਨ੍ਹਾਂ ਅਖੌਤੀ ਬਾਬਿਆਂ ਨੇ ਜ਼ਿਆਦਾ ਨੁਕਸਾਨ ਕੀਤਾ ਹੈ ਕਿਉਂਕਿ ਸਮਾਜ
ਵਿਚ ਸੰਪ੍ਰਦਾਇਕ ਫ਼ਿਰਕਾਪ੍ਰਸਤੀ ਇਨ੍ਹਾਂ ਬਾਬਿਆਂ ਨੇ ਜਿਆਦਾ ਵਧਾਈ ਹੈ ਜਿਸ ਕਾਰਨ
ਹਰ ਨਿੱਕੀ ਜਿਹੀ ਘਟਨਾ ਵੀ ਵਿਕਰਾਲ ਰੂਪ ਧਾਰ ਲੈਂਦੀ ਹੈ। ਹਰ ਅਖੌਤੀ ਬਾਬੇ ਦੇ ਸੇਵਕ
ਕਹਾਉਣ ਵਾਲੇ "ਦਾਸ" ਬਾਬਿਆਂ ਖ਼ਿਲਾਫ਼ ਉੱਠੀ ਹਰ ਛੋਟੀ ਜਿਹੀ ਖ਼ਬਰ ਦਾ ਕਦੇ ਕਿਸੇ
ਅਖ਼ਬਾਰ ਦਾ ਦਫ਼ਤਰ ਤੋੜ ਕੇ , ਪੱਤਰਕਾਰਾਂ ਦਾ ਕਤਲ ਕਰਕੇ ਜਾਂ ਕਿਸੇ ਫਿਰਕੇ ਦੇ
ਬੰਦਿਆਂ ਨੂੰ ਮਾਰ ਕੁੱਟ ਕੇ ਇਨ੍ਹਾਂ ਦੇ ਚੰਗੇ ਹੋਣ ਦਾ ਸਬੂਤ ਦਿੰਦੇ ਨੇ।
ਸੋ ਸਮਾਜ ਨੂੰ ਜਿਆਦਾ ਖ਼ਤਰਾ ਗਾਇਕਾਂ ਤੋਂ ਨਹੀਂ ਸਗੋਂ ਵਿਹਲੇ, ਨਿਕੰਮੇ,
ਕੰਮਚੋਰ,ਅਖੌਤੀ ਬਾਬਿਆਂ ਤੋਂ ਹੈ।
ਦੀਪ ਨਿਰਮੋਹੀ
|
|
|
|
ਪੰਜਾਬੀ ਲੇਖਕਾਂ ਵਲੋਂ ਸੰਤੋਖ ਸਿੰਘ
ਧੀਰ ਨੂੰ ਸ਼ਰਧਾਂਜਲੀ ਭੇਂਟ----ਕੇਹਰ ਸ਼ਰੀਫ਼ |
ਸੰਤੋਖ ਸਿੰਘ ਧੀਰ
ਨੂੰ ਸ਼ਰਧਾਂਜਲੀ ਪੰਜਾਬੀ ਦੇ ਉੱਘੇ ਸਾਹਿਤਕਾਰ, ਦਿਲੋਂ, ਮਨੋਂ ਪੰਜਾਬ, ਪੰਜਾਬੀ ਅਤੇ
ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸੰਤੋਖ ਸਿੰਘ ਧੀਰ ਹੋਰਾਂ ਦੇ ਵਿਛੋੜਾ ਦੇ
ਜਾਣ ਤੇ ਯੂਰਪ ਵਿਚ ਵਸਦੇ ਪੰਜਾਬੀ ਪਿਆਰੇ ਅਤੇ ਪੰਜਾਬੀ ਲੇਖਕਾਂ ਵਲੋਂ ਅਜਿਹੇ
ਮਾਣਮੱਤੇ ਲੇਖਕ ਨੂੰ ਸ਼ਰਧਾਜਲੀ ਭੇਟ ਕਰਦਿਆਂ ਕਿਹਾ ਗਿਆ ਹੈ ਕਿ ਧੀਰ ਪੰਜਾਬੀ ਮਾਂ
ਬੋਲੀ ਦਾ ਅਜਿਹਾ ਸਪੂਤ ਸੀ ਜੀਹਨੇ ਸਾਰੀ ਉਮਰ ਕੁੱਲ ਵਕਤੀ ਲੇਖਕ ਬਣਕੇ ਆਪਣੇ ਲੋਕਾਂ
ਤੇ ਆਪਣੇ ਬੋਲੀ ਦੀ ਮਾਣ ਵਧਾਉਣ ਵਿਚ ਆਪਣੀ ਸਮਰੱਥਾ ਤੋਂ ਵੀ ਵੱਧ ਹਿੱਸਾ ਪਾਇਆ।
ਉਨ੍ਹਾਂ ਹਮੇਸ਼ਾ ਹੀ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਉਣ ਵਾਲੀਆਂ ਸਰਗਰਮ ਧਿਰਾਂ ਦਾ
ਸਾਥ ਦਿੱਤਾ। ਪੰਜਾਬੀ ਲੇਖਕਾਂ ਦੀ ਜਥੇਬੰਦੀ 'ਕੇਂਦਰੀ ਪੰਜਾਬੀ ਲੇਖਕ ਸਭਾ' ਦੀ ਵੀ
ਅਗਵਾਈ ਕੀਤੀ। ਸਾਹਿਤ ਦੀ ਹਰ ਵਿਧਾ ਵਿਚ ਲੋਕ ਪੱਖੀ ਸਾਹਿਤ ਦੀ ਸਿਰਜਣਾ ਕੀਤੀ।
ਪੰਜਾਬ ਅਤੇ ਪੰਜਾਬੀ ਦੀ ਵਿਰੋਧੀ ਹਰ ਤਾਕਤ ਦੇ ਖਿਲਾਫ ਸਾਰੀ ਉਮਰ ਜੂਝਿਆ, ਹਾਕਮੀ
ਧਿਰਾਂ ਦੇ ਹਰ ਜਾਬਰ ਤੇ ਲੋਕ ਵਿਰੋਧੀ ਕਦਮ ਦੀ ਮੁਖਾਲਫਤ ਕੀਤੀ। ਅਸੀਂ ਸਾਰੇ ਅਜਿਹੇ
ਸਿਰੜੀ, ਸਿਦਕੀ ਮਨੁੱਖ ਅਤੇ ਸੁੱਚੇ, ਲੋਕ ਪੱਖੀ ਪੰਜਾਬੀ ਸਾਹਿਤਕਾਰ ਦੀ ਯਾਦ ਵਿਚ
ਸਿਰ ਨਿਵਾਂਦੇ ਹਾਂ। ਸ਼ਰਧਾਜਲੀ ਭੇਟ ਕਰਨ ਵਾਲਿਆਂ ਵਿਚ ਕੇ.
ਸੀ. ਮੋਹਨ, ਡਾ: ਹਰੀਸ਼ ਮਲਹੋਤਰਾ, ਡਾ: ਅਮਰ
ਜਿਉਤੀ, ਰਘਬੀਰ ਸਿੰਘ ਸੰਧਾਵਾਲੀਆ, ਪਰਮਜੀਤ ਸੰਧਾਵਾਲੀਆਂ, ਰਣਜੀਤ ਧੀਰ, ਹਰਦੀਪ
ਦੂਹੜਾ, ਜੋਗਿੰਦਰ ਬਾਠ,
ਪਰਮਜੀਤ ਅਣਖੀ, ਵਿਸਾਖਾ
ਸਿੰਘ, ਸੁੱਚਾ ਸਿੰਘ ਨਰ ਅਤੇ ਕੇਹਰ ਸ਼ਰੀਫ਼ ਸ਼ਾਮਲ ਹਨ।- ਕੇਹਰ ਸ਼ਰੀਫ਼
13 ਫਰਵਰੀ 2010
|
|
|
|
ਡਾ: ਗੁਰੂਮੇਲ ਸਿੱਧੂ ਦਾ
ਲੇਖ ਅੱਜ ਦੇ ਸਮੇਂ ਪੰਜਾਬੀਆਂ ਲਈ ਵੱਡੀ ਸੇਧ ਬਖਸ਼ਦਾ ਹੈ---
ਕੇਹਰ ਸ਼ਰੀਫ਼ |
'ਚਰਚਤ ਦਸਮ ਗ੍ਰੰਥ ਕਿਵੇਂ ਹੋਂਦ
ਵਿਚ ਆਇਆ' ਬਾਰੇ ਡਾਕਟਰ ਗੁਰੂਮੇਲ ਸਿੱਧੂ ਹੋਰਾਂ ਵਲੋਂ ਲਿਖਿਆ ਲੇਖ ਪੜ੍ਹਿਆ। ਇਹ
ਲੇਖ ਹੁਣ ਤੱਕ ਪੜ੍ਹੇ ਲੇਖਾਂ ਤੋਂ ਵੱਖਰਾ ਵੀ ਹੈ ਵਿਸਥਾਰ ਸਹਿਤ ਵਿਸ਼ੇ ਬਾਰੇ ਬੌਧਿਕ
ਪੱਧਰ ਦੀ ਚਰਚਾ ਕਰਦਾ ਤੇ ਵਿਸਥਾਰ ਸਹਿਤ ਜਾਣਕਾਰੀ ਦਿੰਦਾ ਹੋਇਆ 'ਤੱਤਵਾਦੀਆਂ' ਵਲੋਂ
ਇਸ ਬਾਰੇ ਦਿੱਤੇ ਜਾਂਦੇ ਭਾਵੁਕ ਪੱਧਰ ਦੇ ਝੂਠੇ ਤੇ ਮੂਰਖਤਾ ਭਰੇ ਵਿਖਿਆਨਾਂ ਤੋਂ
ਵੱਖਰਾ ਹੈ। ਸਿੱਧੂ ਹੋਰਾਂ ਦਾ ਇਹ ਲੇਖ ਪੜ੍ਹਕੇ ਬੰਦਾ ਸੱਚ ਦੇ ਨੇੜੇ ਹੋਣ ਦਾ
ਅਹਿਸਾਸ ਹੰਢਾਉਂਦਾ ਹੈ। 'ਦਸਮ ਗ੍ਰੰਥ' ਨਾਲ ਸਮੇਂ ਸਮੇਂ ਸਿਰ ਹੁੰਦੀਆਂ ਸਾਜਿਸ਼ਾਂ ਤੇ
ਝੂਠ ਦਾ ਖਿਲਾਰਾ ਪਾਉਣ ਵਾਲਿਆਂ ਬਾਰੇ ਇਤਿਹਾਸਕ ਪੱਖੋਂ ਬਹੁਤ ਘੋਖਵੀਂ ਪੜਤਾਲ ਕੀਤੀ
ਗਈ ਹੈ ਇਸ ਲੇਖ ਵਿਚ। ਜਿਵੇਂ ਇਸ ਲੇਖ ਵਿਚ ਤੱਥਾਂ ਭਰਪੂਰ ਇਤਿਹਾਸਕ ਜਾਣਕਾਰੀ ਦਿੱਤੀ
ਹੈ ਉਹ ਬਹੁਤ ਕੁੱਝ ਪੱਲੇ ਪਾਉਂਦੀ ਹੈઠਅਤੇ ਬਹੁਤ ਹੀ ਸਲਾਹੁਣਯੋਗ ਹੈ। ਇਹ ਲੇਖ ਤਾਂ
ਹਰ ਪੰਜਾਬੀ (ਸਿੱਖ ਤਾਂ ਖਾਸ ਕਰਕੇ) ਨੂੰ ਜਰੂਰ ਪੜ੍ਹਨਾ ਚਾਹੀਦਾ ਹੈ ਤਾਂ ਕਿ ਪਿਛਲੇ
ਸਮੇਂ ਵਿਚ ਹੁੰਦੀ ਬਹਿਸ ਵਿਚ ਦਸਮ ਗ੍ਰੰਥ ਬਾਰੇ ਕੁੱਝ ਵੀ ਨਾ ਜਾਨਣ ਵਾਲੇ
"ਵਿਦਵਾਨਾਂ" ਦੀ "ਵਿਦਵਤਾ" ਤੋਂ ਬਚਿਆ ਜਾ ਸਕੇ ਜਿਹੜੇ ਬਿਨਾ ਵਜਾਹ ਅੱਖਾਂ ਮੀਟਣ ਦਾ
ਬਹਾਨਾ ਕਰਕੇ ਚਲ਼੍ਹੇ ਵਿਚ ਲਾਠੀ ਫੇਰੀ ਜਾ ਰਹੇ ਹਨ, ਅਜਿਹੇ ਲੋਕ ਸਿਰਫ ਘਚੌਲ਼ਾ ਹੀ ਪਾ
ਸਕਦੇ ਹਨ। ਅਜਿਹਾ ਮੁੱਲਵਾਨ ਲੇਖ ਲਿਖਣ ਲਈ ਸਿੱਧੂ ਹੋਰਾਂ ਦਾ ਬਹੁਤ ਹੀ ਧੰਨਵਾਦ ਕਿ
ਜਿਸ ਨਾਲ ਲੋਕ ਮਨਾਂઠਅੰਦਰ ਪਸਰਿਆ 'ਨੇਰ੍ਹਾ ਬੌਧਿਕ ਪੱਧਰ 'ਤੇ ਦੂਰ ਕਰਨ ਦਾ ਜਤਨ
ਕੀਤਾ ਗਿਆ ਅਤੇ ਇਹ ਸਮੇਂ ਦੀ ਲੋੜ ਵੀ ਹੈ। ਚੰਗਾ ਹੋਵੇ ਜੇ ਇਸ ਗੰਭੀਰ ਮਸਲੇ ਤੇ
ਵਿਚਾਰਾਂ ਬਹਿਸਾਂ ਕਰਨ ਵਾਲੀਆਂ ਧਿਰਾਂ ਡਾ: ਗੁਰੂਮੇਲ ਸਿੱਧੂ ਹੋਰਾਂ ਦੀ ਲਿਖਤ ਨੂੰ
ਵਿਚਾਰ ਵਟਾਂਦਰੇ ਵਿਚ ਸ਼ਾਮਲ ਕਰਕੇ ਸੱਚ ਦੀ ਸੇਧ ਵਿਚ ਤੁਰਨ ਦਾ ਜਤਨ ਕਰਨ। ਸਮੇਂ ਦੀ
ਮੰਗ ਹੈ ਕਿ ਵਿਚਾਰ ਭਿੜਨ ਦਿਉ ਤੇ ਸੌ ਫੁੱਲ ਖਿੜਨ ਦਿਉ।
ਇਹ ਲੇਖ ਅੱਜ ਦੇ ਸਮੇਂ ਪੰਜਾਬੀਆਂ ਲਈ ਵੱਡੀ ਸੇਧ ਬਖਸ਼ਦਾ ਹੈ ਕਿ ਉਹ ਅੱਖਾਂ ਖੋਲ੍ਹ
ਕੇ ਮਸਲਾ ਵਿਚਾਰਨ।
- ਕੇਹਰ ਸ਼ਰੀਫ਼
3 ਫਰਵਰੀ 2010
|
|
ਲੋਕਾਂ ਦੇ ਹਾਣ
ਦਾ 'ਲਿਖਾਰੀ' ਸਦਾ
ਲੋਕਾਂ ਨਾਲ ਖੜੋਂਦਾ ਹੈ। ਉਂਕਾਰਪ੍ਰੀਤ
ਦਾ ਲੇਖ ਬਹੁਤ ਵਧੀਆ ਹੈ--ਸੁੱਚਾ ਸਿੰਘ ਨਰ,
ਜਰਮਨੀ |
ਸੰਪਾਦਕ ਲਿਖਾਰੀ ਜੀਓ।
ਸ਼ੱਭ-ਇਛਾਵਾਂ ।
'ਲਿਖਾਰੀ' ਵਿੱਚ ਸ਼ੀ ਮਾਨ ਉਂਕਾਰਪ੍ਰੀਤ ਜੀ ਹੋਰਾਂ ਦਾ ਲੇਖ, " ਸਾਹਿਤ ਲੋਕਾਂ ਲਈ
ਜਾਂ ਜੋਕਾਂ ਲਈ ਪੜ੍ਹਿਆ। ਬਹੁੱਤ ਵਧੀਆ ਲਿਖਿਆ ਹੈ। ਐਨ ਸਹੀ ਨਿਰਨਾ ਕੀਤਾ ਹੈ
ਉਨ੍ਹਾਂ। ਸ਼੍ਰੀ ਗੁਰੂ ਨਾਨਕ ਦੇਵઠਜੀ ਵੀ ਦੱਬੇ-ਕੁੱਚਲੇ ਲੋਕਾਂ ਨਾਲ ਹੀ ਖੜ੍ਹੇ ਸਨ ।
ਤਦ ਹੀ ਉਨ੍ਹਾਂ ਕਿਰਤੀ ਲਾਲੋ ਜੀ ਦੇ ਘਰ ਜਾ ਕੇ ਖਾਣਾ ਖਾਣ ਤੋਂ ਪਹਿਲਾਂ ਆਪਣੀ ਬਾਣੀ
(ਕਵਿਤਾ) ਦਾ ਪਾਠ ਕੀਤਾ ਸੀ। ਜਦ ਕਿ ਇਹੀ ਬਾਣੀ ਮਲਕ
ਭਾਗੋ ਦੇ ਘਰ ਜਾਕੇ ਗਾਉਣ ਤੋਂ ਮੁਨਕਰ ਹੋ ਗਏ ਸਨ।
ਕਹਿੰਦੇ ਹਨ ਕਿ ਪਾਸ਼ ਹੋਰਾਂ ਨੂੰ ਆਲ ਇੰਡੀਆ ਜਲੰਧਰ ਤੋਂ ਕਈ ਵਾਰ ਕਵਿਤਾ ਪੜ੍ਹਨ ਲਈ
ਸੱਦਾ-ਪੱਤਰ ਭੇਜੇ ਗਏ ਪਰ ਉਹ ਨਹੀਂ ਗਏ। ਕਾਰਨ ਇਹ ਹੀ ਸੀ ਕਿ ਪੈਸੇ ਲੈਕੇ ਕਵਿਤਾ ਦਾ
ਪਾਠ ਨਹੀਂ ਕਰਨਾ। ਜੋ ਲੋਕਾਂ ਦੇ ਹਾਣ ਦਾ ਲਿਖਾਰੀ ਹੁੰਦਾ ਹੈ ਉਹ ਹਮੇਸ਼ਾਂ ਸੱਚ ਕਹਿਣ
ਤੋਂ ਨਹੀਂ ਡਰਦਾ । ਸਦਾ ਲੋਕਾਂ ਨਾਲ ਖੜ੍ਹੋਂਦਾ ਹੈ।
ਆਪ ਜੀ ਦਾ ਸ਼ੁੱਭ-ਚਿੰਤਕ
ਸੁੱਚਾ ਸਿੰਘ ਨਰ
ਜਰਮਨੀ
|
|
'ਅਮਰੀਕਾ ਦੀ ਸਮਕਾਲੀ ਕਵਿਤਾ ਦੇ
ਸਰਵੇਖਣ' ਵਿੱਚ ਸ੍ਰੀ ਨੱਤ ਜੀ ਦੇ ਜ਼ਿਕਰ
ਸਬੰਧੀ ਡਾ: ਗੁਰੂਮੇਲ ਦਾ ਸਪਸ਼ਟੀਕਰਣ |
ਪਿਆਰੇ ਡਾ.ਰਾਇ,
ਇਹ ਟਿੱਪਣੀ ਗੁਰੂਮੇਲ ਸਿੱਧੂ ਦੇ ਲੇਖ-ਅਮਰੀਕਾ ਦੀ ਪੰਜਾਬੀ ਕਵਿਤਾ-ਬਾਰੇ ਹੈ।ਆਪਣੇ
ਬਾਰੇ ਲਿਖਣਾ ਬੜਾ ਓਪਰਾ ਤੇ ਹੋਰੂੰ ਜਿਹਾ ਲਗਦੈ।ਪਰ ਬਾਬੇ ਨਾਨਕ ਨੇ ਆਪਣ ਹੱਥੀਂ
ਆਪਣਾ,ਆਪੇ ਹੀ ਕਾਜ ਸਵਾਰਨ ਦਾ ਫ਼ੁਰਮਾਨ ਕੀਤਾ ਹੈ।ਸੋ ਲਿਖ ਰਿਹਾਂ।
ਡਾ.ਗੁਰੂਮੇਲ ਹੋਰਾਂ ਨੂੰ ਦੱਸਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਦਰਸ਼ਨ ਨੱਤ ਨਾਂ
ਦਾ ਨਿੱਕਾ-ਮੋਟਾ ਕਵੀ ਵੀ ਅਮਰੀਕਾ 'ਚ ਰਹਿੰਦੈ ਤੇ ਸ਼ਾਇਦ ਅਮਰੀਕਾ ਦੇ ਕਵੀਆਂ 'ਚ
ਸ਼ੁਮਾਰ ਕੀਤੇ ਜਾਣ ਦਾ ਹੱਕ ਰਖਦੈ। ਮੈਨੂੰ ਲਗਦੈ
ਗੁਰੂਮੇਲ ਹੋਰੀਂ ਉਹਨੂੰ ਐਨੇ ਭੁੱਲੇ ਵੀ ਨਹੀਂ ਹੋਏ!
ਤੁਹਾਡਾ ਆਪਣਾ
ਦਰਸ਼ਨ ਨੱਤ
***
ਪਰਮ ਸਤਿਕਾਰ ਯੋਗ ਨੱਤ ਜੀ,
ਕੁਝ ਚਿਰ ਹੋਇਆ ਆਪ ਵਲੋਂ ਭੇਜੀ ਗਈ 'ਡਾ: ਗੁਰੂਮੇਲ ਸਿੱਧੂ' ਦੇ ਲੇਖ ਸਬੰਧੀ ਟਿੱਪਣੀ
ਪੁੱਜੀ ਸੀ।
ਇਸ ਸਬੰਧੀ 'ਲਿਖਾਰੀ' ਨੇ ਡਾ: ਗੁਰੂਮੇਲ ਸਿੱਧੂ ਨੂੰ ਸਵਾਲ ਕੀਤਾ ਸੀ: ਕਿ ਤੁਹਾਡੇ
ਲੇਖ 'ਅਮਰੀਕਾ ਦੀ ਸਮਕਾਲੀ ਕਵਿਤਾ ਦੇ ਸਰਵੇਖਣ' ਵਿੱਚ ਸ੍ਰੀ ਨੱਤ ਜੀ ਦਾ ਜ਼ਿਕਰ ਨਹੀਂ
ਆਇਆ। ਕੀ ਅਜਿਹਾ ਅਣਜਾਣੇ ਵਿੱਚ ਹੋਇਆ ਹੈ ਜਾਂ ਇਸ ਦਾ ਕੋਈ ਕਾਰਨ ਸੀ?
ਗੁਰੂਮੇਲ ਹੁਰਾਂ ਆਪਣੇ ਜਵਾਬ ਵਿੱਚ ਲਿਖਿਆ ਹੈ:
It was just an oversight.
His name should have been mentioned.
--Gurmel Sidhu
--ਆਸ
ਹੈ ਕਿ ਗੁਰੂਮੇਲ ਸਿੱਧੂ ਦੇ ਜਵਾਬ ਨਾਲ ਗੱਲ ਸਪਸ਼ਟ ਹੋ ਗਈ ਹੈ।
-ਗੁਰਦਿਆਲ ਸਿੰਘ ਰਾਏ (ਲਿਖਾਰੀ)
|
|
|